ਲੋਕ ਨਿਰਮਾਣ ਵਿਭਾਗ (ਭ ਤੇ ਮ) ਸੜ੍ਹਕਾਂ, ਇਮਾਰਤਾਂ ਅਤੇ ਪੁਲਾਂ ਦੀ
ਉਸਾਰੀ, ਅਪਗਰੇਡੇਸ਼ਨ ਅਤੇ ਮੁਰੰਮਤ ਦੇ ਕੰਮ ਕਰਨ ਲਈ ਰਾਜ ਸਰਕਾਰ ਦਾ ਪ੍ਰਮੁੱਖ ਵਿਭਾਗ ਹੈ। ਇਹ ਵਿਭਾਗ
ਪੰਜਾਬ ਸਰਕਾਰ ਲਈ ਉਸਾਰੀ ਦੇ ਕੰਮਾਂ ਲਈ ਤਕਨੀਕੀ ਸਲਾਹਕਾਰ ਦੇ ਤੌਰ ਤੇ ਵੀ ਕੰਮ ਕਰਦਾ ਹੈ।
ਸੰਨ ੧੮੫੪ ਵਿੱਚ ਵਿਭਾਗ ਦੇ ਸ਼ੁਰੂ ਹੋਣ ਤੋਂ ਲੈਕੇ ਇਹ ਵਿਭਾਗ ਉਸਾਰੀ ਦੀਆਂ ਨਵੀਨਤਮ ਤਕਨੀਕਾਂ
ਅਤੇ ਮਟੀਰੀਅਲ ਦੀ ਵਰਤੋਂ ਕਰਕੇ ਉੱਚ ਕੁਆਲਟੀ ਦੇ ਮਾਨਕ ਪ੍ਰਾਪਤ ਕਰਕੇ ਬਾਕੀ ਵਿਭਾਗਾਂ ਨੂੰ
ਤਕਨੀਕੀ ਮਦਦ ਦੇਣ ਲਈ ਯਤਨਸ਼ੀਲ ਹੈ .
ਲੋਕ ਨਿਰਮਾਣ ਵਿਭਾਗ, ਸਰਕਾਰ ਦੇ ਦੂਸਰੇ ਵਿਭਾਗਾਂ
ਬੋਰਡਾਂ ਅਤੇ ਕਾਰਪੋਰੇਸ਼ਨਾ ਦੇ ਅਪਨਾਉਣ ਲਈ ਸਮਾਨ ਸੂਚੀ, ਸਟੈਂਡਰਡ ਸਪੈਸੀਫਿਕੇਸ਼ਨਾਂ, ਕੌਮਨ ਸ਼ਡਿਊਲ ਆਫ ਰੇਟਜ਼ ਅਤੇ
ਰੇਟ ਵਿਸ਼ਲੇਸ਼ਨ ਨਿਰਧਾਰਨ ਕਰਨ ਦਾ ਕੰਮ ਕਰਦਾ ਹੈ।
ਲੋਕ ਨਿਰਮਾਣ ਵਿਭਾਗ (ਭ ਤੇ ਮ) ਨੂੰ ਰਾਜ ਸਰਕਾਰ ਦੁਆਰਾ
ਮੁੱਖ ਤੌਰ ਤੇ ਹੇਠ ਲਿਖੇ ਕਾਰਜਾਂ ਦੀ ਜਿੰਮੇਵਾਰੀ ਦਿੱਤੀ ਗਈ ਹੈ -
· ਨਵੀਆਂ ਸੜ੍ਹਕਾਂ ਅਤੇ ਪੁੱਲਾਂ
ਦੀ ਉਸਾਰੀ ਅਤੇ ਮੁਰੰਮਤ
· ਸਰਕਾਰੀ ਇਮਾਰਤਾਂ ਦੀ ਡਿਜ਼ਾਈਨ, ਉਸਾਰੀ ਅਤੇ ਮੁਰੰਮਤ
· ਪੰਜਾਬ ਸਰਕਾਰ ਦੇ ਵੱਖ-ਵੱਖ
ਵਿਭਾਗਾਂ/ਮਿਉਂਸਪਲ ਸੰਸਥਾਵਾਂ ਦੇ ਡਿਪਾਜਿਟ ਕੰਮਾਂ ਦੀ ਉਸਾਰੀ
· ਸਰਕਾਰੀ ਰਿਹਾਇਸ਼/ਦਫਤਰਾਂ ਲਈ
ਪ੍ਰਾਇਵੇਟ ਜਗ੍ਹਾ ਕਿਰਾਏ ਤੇ ਲੈਣ ਲਈ, ਕਿਰਾਇਆ ਨਿਰਧਾਰਤ
· ਹਵਾਬਾਜੀ ਵਿਭਾਗ ਦੀ ਹਵਾਈ
ਪੱਟੀ ਦੇ ਡਿਜ਼ਾਈਨ, ਉਸਾਰੀ ਅਤੇ ਮੁਰੰਮਤ
· ਪਬਲਿਕ ਬਿਲਡਿੰਗਾਂ ਅਤੇ
ਮੈਦਾਨਾਂ ਵਿੱਚ ਪਾਰਕ ਅਤੇ ਬਗੀਚੇ ਦਾ ਵਿਕਾਸ ਕਰਨਾ ਅਤੇ ਲੈਂਡ ਸਕੇਪਿੰਗ
· ਸਰਕਾਰੀ ਰੈਸਟ ਹਾਉਸਾਂ ਅਤੇ
ਸਰਕਟ ਹਾਉਸਾਂ ਦੀ ਰਾਖਵਾਂਕਰਨ
· ਲੋਕਾਂ, ਪ੍ਰਾਈਵੇਟ ਸੰਸਥਾਵਾਂ, ਉਦਯੋਗਾਂ ਅਤੇ ਪਟਰੋਲ ਪੰਪਾਂ
ਨੂੰ ਪਹੁੰਚ ਮਾਰਗ ਬਣਾਉਣ ਲਈ ਮੰਜੂਰੀ ਦੇਣਾ
· ਸੜ੍ਹਕਾਂ ਤੇ ਹੋ ਰਹੇ ਨਜਾਇਜ਼
ਕਬਜ਼ੇ ਹਟਾਉਣਾ
· ਟੈਂਡਰਿੰਗ ਪ੍ਰਣਾਲੀ ਦੀ
ਪ੍ਰੀਕੁਆਲੀਫਿਕੇਸ਼ਨ ਸਟੇਜ਼ ਤੋਂ ਲੈਕੇ ਬਿਡ ਖੋਲਣ ਅਤੇ ਮੁਲੰਕਣ ਕਰਨ ਤੱਕ ਦੇ ਸਾਰੇ ਕੰਮ